Patiala: 9 December, 2021
Modi College Wins Inter College Football (Women) Championship
Modi College Wins Inter College Football (Women) Championship
Multani Mal Modi College has won the Punjabi University Inter-College Football Championship (Women) by defeating the team of University College, Ghanour. The championship was organized at Punjabi University, Patiala campus.
While welcoming the winning team at the college, the college Principal, Dr. Khushvinder Kumar congratulated the team members and assured that college will keep on providing the best facilities to the college sports persons. The Principal said that these sportspersons will be duly rewarded during the Annual Prize Distribution Function of the College.
Dr. Nishan Singh, Dean, Sports of the College congratulated the winning team and informed that this success was made possible under the able captaincy of Promila and joint efforts of the whole team. The college team comprised of Priyanka, Pooja, Komal, Angel, Sukhdeep Kaur, Priyanka, Sukhwinder Kaur, Shivani, Tanisha, Alka, Ramandeep Kaur, Manpreet Kaur, Anureet and Jyoti.
The Principal applauded the sincere efforts of Dr. Nishan Singh, Head, Sports Dept., Dr. Harneet Singh and Prof. (Ms.) Mandeep Kaur.
ਪਟਿਆਲਾ: 9 ਦਸੰਬਰ, 2021
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਫੁੱਟਬਾਲ ਚੈਂਪੀਅਨਸ਼ਿਪ (ਲੜਕੀਆਂ) ਮੋਦੀ ਕਾਲਜ ਪਟਿਆਲਾ ਨੇ ਜਿੱਤੀ
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਲੜਕੀਆਂ ਦੀ ਫੁੱਟਬਾਲ ਟੀਮ ਨੇ ਯੂਨੀਵਰਸਿਟੀ ਕਾਲਜ, ਘਨੌਰ ਨੂੰ ਹਰਾ ਕੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਕੀਤਾ ਗਿਆ।
ਕਾਲਜ ਦੇ ਵਿਦਿਆਰਥੀਆਂ ਵੱਲੋਂ ਇਹ ਜਿੱਤ ਪ੍ਰਾਪਤ ਕਰਕੇ ਕਾਲਜ ਪਹੁੰਚਣ ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਮੋਦੀ ਕਾਲਜ ਹਮੇਸ਼ਾਂ ਵਿਦਿਆਰਥੀਆਂ ਦੀ ਸਰਬਪੱਖੀ ਪ੍ਰਤਿਭਾ ਨੂੰ ਨਿਖਾਰਨ ਲਈ ਉਨ੍ਹਾਂ ਨੂੰ ਉਚਿਤ ਸਹੂਲਤਾਂ, ਮੰਚ ਅਤੇ ਅਗਵਾਈ ਪ੍ਰਦਾਨ ਕਰਦਾ ਹੈ। ਅਜਿਹੇ ਹੋਣਹਾਰ ਵਿਦਿਆਰਥੀਆਂ ਤੇ ਕਾਲਜ ਨੂੰ ਸਦਾ ਮਾਣ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਕਾਲਜ ਹਮੇਸ਼ਾਂ ਤਿਆਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਕਾਲਜ ਦੇ ਸਾਲਾਨਾ ਸਮਾਗਮ ਸਮੇਂ ਵੀ ਸਨਮਾਨਿਤ ਕੀਤਾ ਜਾਵੇਗਾ।
ਕਾਲਜ ਦੇ ਡੀਨ, ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਦੀ ਟੀਮ ਵਿੱਚ ਵਿਦਿਆਰਥਣ ਪ੍ਰੋਮਿਲਾ ਨੇ ਕਪਤਾਨ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਟੀਮ ਦੀ ਜਿੱਤ ਨੂੰ ਸੰਭਵ ਬਣਾਇਆ। ਇਸ ਟੀਮ ਵਿੱਚ ਪ੍ਰਿਅੰਕਾ, ਪੂਜਾ, ਕਮਲ, ਐਂਜਲ, ਸੁਖਦੀਪ ਕੌਰ, ਪ੍ਰਿਅੰਕਾ, ਸੁਖਵਿੰਦਰ, ਸ਼ਿਵਾਨੀ, ਤਨਿਸ਼ਾ, ਅਲਕਾ, ਰਮਨਦੀਪ ਕੋਰ, ਮਨਪ੍ਰੀਤ ਕੌਰ, ਅਨੂਰੀਤ ਤੇ ਜੋਤੀ ਸ਼ਾਮਿਲ ਸਨ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਾਲਜ ਦੇ ਖੇਡ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ।